ਅੰਮ੍ਰਿਤਸਰ - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਦੀ ਧਰਮ ਸੁਪਤਨੀ ਬੀਬੀ ਗੁਰਮੇਲ ਕੌਰ ਨੇ ਆਪਣਾ ਕੌਮੀ ਫਰਜ ਸਮਝਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼ਪਸ਼ਟੀਕਰਨ ਪੇਸ਼ ਕੀਤਾ।ਇਹ ਸ਼ਪਸ਼ਟੀਕਰਨ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਉਨਾਂ ਆਪ ਸੋਪਿਆ। ਬੀਬੀ ਗੁਰਮੇਲ ਕੌਰ ਨੇ ਆਪਣੇ ਸ਼ਪਸ਼ਟੀਕਰਨ ਵਿਚ ਕਿਹਾ ਕਿ ਸਾਨੂੰ ਉਸ ਸਮੇ ਬਾਰੇ ਕੋਈ ਜਾਣਕਾਰੀ ਨਹੀ ਹੈ। ਅਸੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ ਤੇ ਆਪਣਾ ਫਰਜ ਸਮਝਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਾਜਰ ਹੋਏ ਹਾਂ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਹਰ ਆਦੇਸ਼ ਸਵਿਕਾਰ ਕਰਨਾ ਸਾਡਾ ਫਰਜ ਹੈ।ਦਸਣਯੋਗ ਹੈ ਕਿ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਅਗਸਤ 2017 ਵਿਚ ਅਕਾਲ ਚਲਾਣਾ ਕਰ ਗਏ ਸਨ।ਉਨਾਂ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਵਜੋ ਲੰਮਾਂ ਸਮਾਂ ਠਸੇਵਾ ਨਿਭਾਈ। ਉਹ ਗੁਰਮਤਿ ਦੇ ਉੱਚ ਕੋਟੀ ਦੇ ਵਿਦਵਾਨ ਸਨ ਤੇ ਉਨਾਂ ਨੇ ਗੁਰਮਤਿ ਸਿਧਾਂਤ, ਗੁਰਬਾਣੀ ਵਿਆਖਿਆ ਤੇ ਬੇਅੰਤ ਪੁਸਤਕਾਂ ਲਿਖੀਆਂ। ਉਨਾਂ ਵਲੋ ਲਿਖਤ ਪੁਸਤਕਾਂ ਗੁਰਮਤਿ ਦੀ ਪੜਾਈ ਤੇ ਵਿਆਖਿਆ ਪ੍ਰਣਾਲੀ ਨੂੰ ਸਮਝਣ ਵਾਲੇ ਵਿਿਦਆਰਥੀਆਂ ਲਈ ਮਾਰਗ ਦਰ਼ਸਨ ਦਾ ਕੰਮ ਕਰਦੀਆਂ ਹਨ। ਉਨਾਂ ਦੇ ਸਪੁੱਤਰ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਹੈਡ ਗ੍ਰੰਥੀ ਵਜੋ ਸੇਵਾ ਨਿਭਾਅ ਰਹੇ ਹਨ।